Listen Now
Listen Now
Listen Now
Displaying items by tag: Dr Parmavir Singh

ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੇ ਵਿਕਾਸ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਹਮੇਸ਼ਾਂ ਯਤਨਸ਼ੀਲ ਰਹਿੰਦੀ ਹੈ। ਇਸ ਮਨੋਰਥ ਅਧੀਨ ਇਸ ਯੂਨੀਵਰਸਿਟੀ ਨੇ ਬਹੁਤ ਹੀ ਵਿਲੱਖਣ ਖੋਜ-ਕਾਰਜ ਕੀਤੇ ਹਨ, ਦੇਸ-ਵਿਦੇਸ ਵਿੱਚ ਜਿਨ੍ਹਾਂ ਦੀ ਸ਼ਲਾਘਾ ਅਤੇ ਚਰਚਾ ਨਿਰੰਤਰ ਚੱਲਦੀ ਰਹਿੰਦੀ ਹੈ। ਪੰਜਾਬੀ ਅਤੇ ਸਿੱਖ ਧਰਮ ਨਾਲ ਸੰਬੰਧਿਤ ਕੋਈ ਵੀ ਖੋਜ-ਕਾਰਜ ਇਸ ਯੂਨੀਵਰਸਿਟੀ ਦੀ ਪਰਿਕਰਮਾ ਕੀਤੇ ਬਗੈਰ ਅਧੂਰਾ ਜਾਪਦਾ ਹੈ। ਦੇਸ-ਵਿਦੇਸ ਵਿੱਚ ਵੱਸਦੇ ਪੰਜਾਬੀਆਂ ਨੂੰ ਜੋੜ੍ਹਨ ਹਿਤ ਇੱਕ ਪਲੇਟਫਾਰਮ ਪ੍ਰਦਾਨ ਕਰਨ ਲਈ ਇਸ ਯੂਨੀਵਰਸਿਟੀ ਨੇ ਹਮੇਸ਼ਾਂ ਅਗਾਂਹਵਧੂ ਭੂਮਿਕਾ ਨਿਭਾਈ ਹੈ। ਆਪਣੀ ਮਿੱਟੀ ਅਤੇ ਮਾਂ-ਬੋਲੀ ਨਾਲ ਜੁੜ੍ਹਨ ਦੀ ਚੇਸ਼ਟਾ ਹਰ ਇੱਕ ਪੰਜਾਬੀ ਦੇ ਮਨ ਵਿੱਚ ਹਮੇਸ਼ਾਂ ਜਾਗ੍ਰਿਤ ਰਹਿੰਦੀ ਹੈ, ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ, ਵਿਸ਼ਵ ਪੰਜਾਬੀ ਕਾਨਫ਼ਰੰਸ ਅਤੇ ਸਰਬ ਭਾਰਤੀ ਪੰਜਾਬੀ ਕਾਨਫ਼ਰੰਸ ਯੂਨੀਵਰਸਿਟੀ ਦੀਆਂ ਅਜਿਹੀਆਂ ਮਹੱਤਵਪੂਰਨ ਕਾਨਫ਼ਰੰਸਾਂ ਹਨ ਜਿਹੜੀਆਂ ਦੇਸ-ਵਿਦੇਸ ਵਿੱਚ ਵੱਸਦੇ ਪੰਜਾਬੀਆਂ ਦੀ ਇਸ ਲਾਲਸਾ ਨੂੰ ਪੂਰਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੀਆਂ ਹਨ।

Published in Reports

Music Promotions

Events

This month

Next Month

Recent events