ਡੋਲੀ ਚੜ੍ਹਨ ਵੇਲੇ ਕੁੜੀਆਂ ਰੋਣੋ ਹਟ ਗਈਆਂ
ਬਈ ਸਾਡੇ ਰੋਣ ਦੇ ਵੱਖ ਵੱਖ ਰੂਪ ਹੁੰਦੇ ਹਨ । ਜਦ ਕੋਈ ਮਰ ਮੁੱਕ ਜਾਂਦਾ ਹੈ ਤਾਂ ਉਸ ਵੇਲੇ ਦਾ ਰੋਣਾ ਹੋਰ ਹੁੰਦਾ ।ਧੂੰਏ ਦੇ ਪੱਜ ਦਾ ਰੋਣ ਦੀਆਂ ਗੱਲਾਂ ਹੋਰ ਹੋਇਆ ਕਰਦੀਆਂ।ਡੂਢ ਡੂਢ ਲੀਟਰ ਦਾਰੂ ਡੱਫਣ ਪਿਛੋਂ ਸ਼ਰਾਬੀਆਂ ਦਾ ਵਿੱਛੜ ਗਿਆਂ ਨੂੰ ਚੇਤੇ ਕਰਦੇ ਹੋਏ ਰੋ ਰੋ ਨਲੀਆਂ ਦੀਆਂ ਨਦੀਆਂ ਵਹਾ ਦੇਣੀਆਂ ਤੇ ਅੰਦਰੋਂ ਪੱਟ ਪੱਟ ਕੇ ਘੰਗਾਰਾਂ ਨਾਲ ਨਾਲਦਿਆਂ ਦੀਆਂ ਲੋਈਆਂ ਲਵੇੜ ਦੇਣਾ ਇਸ ਰੋਣ ਦੇ ਮੈਅਨੇ ਹੋਰ ਹੁੰਦੇ ।ਪਰ ਇਕ ਰੋਣਾ ਹੋਰ ਹੁੰਦਾ ਜੋ ਸਾਰਿਆਂ ਦੇ ਸਾਂਝੇ ਸੱਚ ਨਾਲ ਜੁੜਿਆ ਹੁੰਦਾ ।ਜੋ ਸੱਭ ਦੇ ਹਿਰਦਿਆਂ ਨੂੰ ਹਿਲਾ ਕੇ ਰੱਖ ਦਿੰਦਾ ਹੈ । ਮਾਪਿਆ ਦੇ ਘਰੋਂ ਜਦ ਕਿਸੇ ਧਿਆਣੀ ਦੀ ਡੋਲੀ ਦੇ ਤੁਰਦੀ ਹੈ ਤਾਂ ਉਸ ਵੇਲੇ ਜੋ ਆਪ ਮੁਹਾਰੇ ਅੱਖਾਂ ਚੋਂ ਅ ਥਰੂ ਪਰਲ ਪਰਲ ਵਗ ਤੁਰਦੇ ਹਨ ਤਾਂ ਉਨਾਂ ਹੰਝੂਆਂ ਹਉਂਕਿਆਂ ਦੇ ਅਰਥ ਹੀ ਬੜੇ ਵੱਡੇ ਅਥਾਹ ਹੁੰਦੇ ਹਨ ।
ਪੁੰਨ ਦੀ ਗਾਂ ਦੇ ਦੰਦ ਨਹੀਂ ਗਿਣੇ ਜਾਂਦੇ…
ਲੋਕਾਂ ਦੀਆ ਗੱਲਾਂ ਸੁਣ ਸੁਣ ਕੇ ਲੱਗਦਾ ਅਸੰਬਲੀ ਇਲੈਕਸ਼ਨ ਲੜਨਾ ਖਾਸ ਬੰਦਿਆਂ ਦਾ ਹੀ ਕੰਮ ਰਹਿ ਗਿਆ । ਖਰਚੇ ਲੱਖਾਂ 'ਚ ਨਹੀਂ ਕਰੋੜਾ ਵਿੱਚ ਹੁੰਦੇ ।ਤੇਲ ਉਡਦਾ; ਦਾਰੂ ਉਡਦੀ ;ਪੈਸਾ ਉਡਦਾ ।ਐਤਕੀਂ ਚੋਣ ਕਮਿਸ਼ਨ ਨੇ ਬਹੁਤ ਸਖਤੀ ਕੀਤੀ ਤੇ ਚੋਣਾ ਦਾ ਮਹੌਲ ਹੀ ਬਦਲਾ ਦਿੱਤਾ ।ਪਿਛਲੀਆਂ ਚੋਣਾਂ ਵੇਲੇ ਜਦ ਵੋਟਾਂ ਪੈਣ 'ਚ ਦਸ ਕੁ ਦਿਨ ਰਹਿ ਜਾਂਦੇ ਸੀ ਤਾਂ ਪਿਆਕੜਾਂ ਦਾ ਚੇਹਰਿਆਂ ਤੇ ਹਾਸੀਆਂ ਆ ਜਾਂਦੀਆਂ ।ਦਾਰੂ ਪੀ ਪੀ ਕੁੱਖਾਂ ਕੱਢ ਲੈਂਦੇ ।ਅਮਲ ਪੋਸਤੀ ਵੀ ਸਵੇਰ ਵੇਲੇ ਬੁੜ੍ਹਕ ਕੇ ਉਠਦੇ ।ਪੇਟੀਆਂ ਖੁਲਦੀਆਂ ਤਰਾਰੇ ਬੱਝਦੇ ਅਫੀਮਾਂ ਭੁੱਕੀਆਂ ਦੇ ਲੰਗਰ ਚਲਦੇ ।ਪਰ ਇਸ ਵਾਰ ਬਹੁਤ ਠੰਡਾ ਰਿਹਾ ।ਸ਼ਰੇਆਮ ਨਾ ਕੋਈ ਦਾਰੂ ਸੀ ਨਾ ਕੋਈ ਗਲਾਸੀ ; ਕਿਸੇ ਪਿੰਡ ਕਿਸੇ ਮਹੱਲੇ ਕੋਈ ਲਲਕਰਾ ਨਹੀਂ ਕੋਈ ਚਾਂਗਰ ਨਹੀਂ ; ਕੋਈ ਫੱਟੜ ਨਹੀਂ ਕੋਈ ਜਖਮੀ ਨਹੀਂ ।
ਪੰਜੀਰੀ ਫੰਕਸ਼ਨ
ਅੱਜ ਮਹਿੰਗਾਈ ਦੇ ਦੌਰ ਵਿੱਚ ਦੁਨੀਆਂ ਨੂੰ ਹਰ ਵੇਲੇ ਇਹ ਡਰ ਜੇਹਾ ਲੱਗਿਆਂ ਰਹਿੰਦਾ ਕਿਧਰੇ ਕੋਈ ਨਵਾਂ ਖਰਚਾ ਹੀ ਨਾ ਆ ਪਵੇ ।ਪਰ ਕਈ ਫੋਕੀਆਂ ਵਡਿਆਈਆਂ ਤੇ ਫਲੂਲੀਆਂ ਦੇ ਮਾਰੇ ਐਸੇ ਲੋਕ ਵੀ ਹੁੰਦੇ ਜੋ ਸਹਜ ਸਾਦਗੀ ਵਿੱਚ ਨਾ ਰਹਿ ਕੇ ਫਜੂਲ 'ਚ ਪੈਸਾ ਉਡਾ ਦੇਣਾ ਆਪਣੀ ਸ਼ੇਖੀ ਸਮਝਦੇ ਹਨ ।ਤੇ ਫਿਰ ਕਦੇ ਕਦੇ ਉਨਾਂ ਦੇ ਚਾਂਬਲਪੁਣੇ ਦਾ ਜੋ ਹਸ਼ਰ ਹੁੰਦਾ ਉਹ ਵੇਖਣ ਵਾਲਾ ਤੇ ਸੁਣਨ ਵਾਲਾ ਹੁੰਦਾ ।
ਬੋਹੜ ਦੀ ਰੌਣਕ ….
ਅੱਜਕੱਲ ਜਦ ਮੈਂ ਆਹ ਗੀਤ ਸੁਣਦਾ ਹਾਂ - ਜਾਗਰਾ ਲਾ ਸੀਪ ਦੀ ਬਾਜ਼ੀ ਉਏ ਸੱਥਾਂ ਖਾਲੀ ਹੋ ਚੱਲੀਆਂ- ਤਾਂ ਗੀਤ ਦੇ ਮੁਖੜੇ ਨੂੰ ਸੁਣ ਕੇ ਮੈਂਨੂੰ ਪਿੰਡ ਦੇ ਬਹੁਤ ਹੀ ਪਿਆਰੇ ਕਰੈਕਟਰ ਬਿਰਜੂ ਦੀ ਯਾਦ ਚੇਤੇ ਆ ਜਾਂਦੀ ਹੈ ।ਤੇ ਮੈਨੂੰ ਕਦੇ ਕਦੇ ਐਂ ਲੱਗਣ ਲੱਗ ਪੈਂਦਾ ਜਿਵੇਂ ਇਹ ਗੀਤ ਦਾ ਮੁਖੜਾ ਮੇਰੇ ਮੇਰੇ ਪਾਤਰ ਬਿਰਜੂ ਦੀ ਗੱਲ ਕਰ ਰਿਹਾ ਹੋਵੇ ।
ਵੇ ਲੱਕੜਾਂ ਤਾਂ ਠੰਡੀਆਂ ਹੋ ਜਾਣ ਦਿਉ!
ਮਲੇਰਕੋਟਲੇ ਵੱਲ ਇਕ ਦੂਰ ਦੀ ਸਕੀਰੀ ਚੋਂ ਲਗਦੇ ਫੁਫੜ ਦੇ ਪੰਜ ਮੁੰਡਿਆਂ ਚੋਂ ਜੇਹੜਾ ਵਿਆਹ ਕਰਾਉਣ ਪਿਛੋਂ ਤੜਿੰਗ ਫੜਿੰਗ ਜੇਹੀ ਕਰਦਾ ਤਾਂ ਫੁਫੜ ਆਪਣਾ ਤੇ ਕੁੜੀਆਂ ਦਾ ਹਿੱਸਾ ਰੱਖ ਕੇ ਕੁੱਲ ਪੰਤਾਲੀ ਕਿਲਿਆਂ ਚੋਂ ਉਸ ਨੂੰ ਪੰਜ ਕਿੱਲੇ ਦੇ ਦਿੰਦਾ ਤੇ ਸਕੂਲ ਵਾਂਗੂ ਇਕੋ ਲਾਈਨ 'ਚ ਛੱਤੇ ਕਮਰਿਆਂ ਚੋਂ ਚੌਹਾਂ ਖਣਾ ਵਾਲਾ ਇਕ ਕਮਰਾ ਦੇ ਕੇ ਅੱਡ ਕਰਦਾ ਹੋਇਆ ਆਖਦਾ- ਮੱਲਾ! ਹੁਣ ਆਵਦੀ ਖਾ ਤੇ ਆਵਦੀ ਕਮਾ ; ਜੁੱਲੀ ਬਿਸਤਰਾ ਅੱਡ ਅੱਜ ਤੋਂ ਆਵਦਾ ਅਲੈਹਦਾ ਵਛਾ -।ਫੁਫੜ ਨੇ ਪੁਰਾਤਨ ਸੌੜੀ ਸੋਚ ਅਨੁਸਾਰ ਐਹੋ ਜੇਹੀ ਜ਼ਿੰਦਗੀ ਬਿਤਾਈ ਕਿ ਨਾ ਉਸ ਨੇ ਜਿਉਂਦੇ ਜੀਅ ਆਪ ਚੱਜ ਦਾ ਖਾਧਾ ਤੇ ਨਾ ਹੀ ਕਿਸੇ ਨੂੰ ਢੰਗ ਨਾਲਾ ਖਾਣ ਦਿੱਤਾ ।ਸਾਰੀ ਉਮਰ ਪਤੀਲਿਆਂ 'ਚ ਗੁੜ ਦੀ ਚਾਹ ਕੜ੍ਹਦੀ ਰਹੀ ।
ਤਿੰਨਾਂ ਘੰਟਿਆਂ 'ਚ ਆਪਣੇ ਆਪ ਨੂੰ ਲੁਟਾਉਣ ਵਾਲਾ ਦਿਨ
ਇਕ ਇਕ ਕਰਕੇ ਦੁਆਬੀਏ ਮਾਸੜ ਦੇ ਚੌਥੇ ਨੰਬਰ ਵਾਲੇ ਸੱਭ ਤੋਂ ਛੋਟੇ ਮੁੰਡੇ ਦੇ ਮੂੰਹ ਨੂੰ ਛੁਹਾਰਾ ਛੁਹਾਉਣ ਵਾਲਾ ਦਿਨ ਵੀ ਆ ਗਿਆ । ਟੈਂਟ ਵਾਲੀਆਂ ਕੁਰਸੀਆਂ ਤੇ ਬੈਠੇ ਆਏ ਗਏ ਜੁਆਈ ਭਾਈ ਫੂਫੜਾਂ ਮੇਲੀਆਂ ਨਾਲ ਭੁਜੀਏ ਬਦਾਨੇ ਨਾਲ ਘੁਟਾਂ ਵੱਟੀ ਚਾਹ ਪੀਂਦੇ ਦੋ ਕੁ ਮਹੀਨਿਆਂ ਨੂੰ ਹੋ ਰਹੀਆਂ ਅਸੰਬਲੀ ਚੋਣਾਂ ਤੇ ਮਗਜ਼ ਮਾਰੀ ਕਰ ਰਹੇ ਸਾਂ ਕਿ ਅਚਾਨਕ ਹੀ ਵੱਡੇ ਗੇਟ ਥਾਣੀ ਇਕ ਪੇਟੀਆਂ ਅਲਮਾਰੀਆਂ ਨਾਲ ਭਰੇ ਕੈਂਟਰ ਨੇ ਆ ਮੂੰਹ ਕੱਢਿਆ।
ਚੰਡੀਗੜ੍ਹ ਵਿੱਚ ਜਦ ਬੰਦਾ ਮਰ ਜਾਂਦਾ
ਚੰਡੀਗੜ੍ਹ ਵਿੱਚ ਜਦ ਬੰਦਾ ਮਰ ਜਾਂਦਾ ਹੈ ਤਾਂ ਏਥੋਂ ਦੇ ਲੋਕ ਰੋਣਾ ਧੋਣਾ ਨਹੀਂ ਕਰਦੇ ।ਇਹ ਪੜਿਆਂ ਲਿਖਿਆਂ ਦਾ ਸ਼ਹਿਰ ਹੈ ਉਚੀ ਉਚੀ ਰੋਣ ਨੂੰ ਅਣਪੜ੍ਹਤਾ ਦੀ ਨਿਸ਼ਾਨੀ ਸਮਝਦੇ ਹਨ ।ਇਹ ਸੋਚਦੇ ਜੇ ਧਾਹਾਂ ਮਾਰ ਦਿੱਤੀਆਂ ਤਾਂ ਆਂਢ ਗੁਆਂਡ ਦੇ ਲੋਕ ਸੋਚਣਗੇ ਇਹ ਗੰਵਾਰ ਹਨ ਕਿਸੇ ਪਿੰਡ ਚੋਂ ਆਏ ਹਨ ਕਿਧਰੇ ਇਹ ਪ੍ਰਭਾਵ ਨਾ ਕੱਢ ਲੈਣ ਜਾਂ ਇਹ ਨਾ ਕਹਿ ਦੇਣ ਕਿੰਨੇ ਸਾਲ ਹੋ ਗਏ ਸ਼ਹਿਰ 'ਚ ਰਹਿੰਦਿਆਂ ਨੂੰ ਵੇਖੋ ਅਜੇ ਵੀ ਪੇਂਡੂ ਦੇ ਪੇਂਡੂ ਹੀ ਹਨ ।ਮਰਨ ਉਪਰੰਤ ਏਥੇ ਕੋਈ ਵੀ ਉਚੀ ਸਾਰੀ ਲੇਰ ਨਹੀਂ ਮਾਰਦਾ , ਜੇ ਕੋਈ ਮਾਰ ਬੈਠਦਾ ਹੈ ਤਾਂ ਉਹ ਮਹਾਂ ਮੂਰਖ ਅਸਭਿਅਕ ਜੇਹਾ ਲਗਦਾ ।ਐਂ ਵੀ ਨਹੀਂ ਬਈ ਏਥੇ ਰੋਂਦੇ ਨਹੀਂ ਹੈਗੇ । ਰੋਂਦੇ ਆ ਪਰ ਬਹੁਤ ਹੀ ਸਲੀਕੇ ਨਾਲ ਡਰਿਪ ਡਰਿਪ ਹੱਥ 'ਚ ਰੁਮਾਲ ਲੈ ਕੇ ।
ਪੋਤੀ ਦੀ ਜੀਪ ਵਾਲਾ ਬਾਬਾ
ਚਾਹੇ ਜ਼ਮਾਨੇ ਦੀ ਸੋਚ ਬਹੁਤ ਅੱਗੇ ਲੰਘ ਗਈ ਹੈ ਪਰ ਸਾਡੀ ਮਾਨਸਿਕਤਾ ਅਜੇ ਵੀ ਸੌ ਸਾਲ ਪਿਛੇ ਖੜੀ ਹੈ ।ਕੁੜੀ ਜੰਮ ਪੈਂਦੀ ਹੈ ਤਾਂ ਬੰਦਾ ਸੋਚਣ ਲੱਗ ਪੈਂਦਾ ਹੁਣ ਤਾਂ ਵੱਡੇ ਘਾਟੇ ਦੀ ਸ਼ੁਰਆਤ ਹੋ ਗਈ ।ਦੂਜੀ ਵਾਰ ਕੁੜੀ ਹੋ ਜਾਵੇ ਤਾਂ ਜਾਣੋ ਰਹਿੰਦਾ ਹੀ ਫੱਕਾ ਨਹੀਂ । ਪਰ ਇਹ ਨਹੀਂ ਸੋਚਦੇ ਇਨ੍ਹਾਂ ਨੇ ਹੀ ਮਾਵਾਂ ਬਣਨਾ ਤੇ ਸੰਸਾਰ ਨੂੰ ਅੱਗੇ ਤੋਰਨਾ ।ਬਹੁਤੇ ਤਾਂ ਕੁੜੀ ਦੇ ਜੰਮਣਸਾਰ ਹੀ ਆਉਣ ਵਾਲੇ ਵੀਹ ਸਾਲਾਂ ਦੇ ਫਿਕਰ ਨੂੰ ਲੈ ਬੈਠਦੇ ਤੇ ਵੱਡੇ ਝੋਰਿਆਂ 'ਚ ਪਾ ਕੇ ਪਾਰੇ ਵਧਾ ਲੈਂਦੇ ਹੌਂਅਕਾ ਜੇਹਾ ਖਿੱਚ ਕੇ ਆਪਣੀ ਚੰਗੀ ਭਲੀ ਦੁਨੀਆਂ ਉਦਾਸ ਕਰ ਲੈਂਦੇ ।
ਐਂਵੇ ਪੈਂਦੇ ਨਹੀਂ ਦਰਿਆਵੀਂ ਬੰਨ੍ਹ ਹੀਰੇ।
ਗਿਆਰਾਂ ਕੁ ਵਜੇ ਚਾਹ ਪੀ ਕੇ ਹਟੇ ਈ ਸਾਂ ਕਿ ਘਰ ਵਾਲੇ ਫੋਨ 'ਤੇ ਇਕ ਲੰਮੀ ਘੰਟੀ ਵੱਜੀ- ਮੈਂ ਦਾਤਰਵਾਲੇ ਤੋਂ ਦਾਨੂ ਮਝੈਲ ਬੋਲਦਾਂ ਵਾਂ ਹਲੋ!ਹਲੋ!ਮੈਂ ਦਾਨੂੰ ਬੋਲਦਾਂ ਵਾਂ ।ਅਸੀਂ ਮਜ਼ਾਕ 'ਚ ਕਿਹਾ ਭਾਊ ਸੁਖ ਤਾਂ ਹੈ ਬੜੀ ਬੈਠੀ ਜੇਹੀ ਵਾਜ਼ 'ਚ ਬੋਲਦੈ ਰਾਤੀ ਖਾਣ ਪੀਣ 'ਚ ਕੋਈ ਵਾਧ ਘਾਟ ਤਾ ਨਹੀਂ ਹੋ ਗੀ - ਤਾਂ ਦਾਨੂੰ ਆਹਦਾਂ - ਸੁਖ ਕੋ ਨੀਂ ਬੀਬੀ ਮਰਗੀ ਏ ।ਡਕਟਰ ਆਖਣ ਡਿਆ ਸੀ ਹਰਟ ਟਿੱਕ ਹੋ ਗਿਆ ..।ਅਸਾਂ ਨੁੰ ਤਾਂ ਕੁਝ ਵੀ ਸੁਝ ਨਹੀਂ ਰਿਹਾ ; ਤੂੰ ਦੇਰ ਨਾ ਲਗਾਂਈ ਝਪਦੇ ਅੱਪੜ ਜਾ ਬੀਬੀ ਤਾਂ ਚਾਣਚੱਕ ਈ ਹੱਥਾਂ ਚੋਂ ਨਿਕਲਗੀ -।
ਲੋਕਾਂ ਨੂੰ ਖੁਸ਼ ਕਰਨਾ ਬਈ ਬਹੁਤ ਔਖਾ….
ਰੋਪੜੀਏ ਮਨਛਾਤਰ ਸਿੰਹੁ ਦੇ ਮੁੰਡੇ ਦੇ ਸਾਕ ਦੀ ਪੱਕ ਠੱਕ ਤੇ ਵੇਖ ਵਿਖਾਈ ਜੇਹੀ ਹੋਣ ਪਿਛੌਂ ਜਦੋਂ ਆਹਮੋ ਸਾਹਮਣੇ ਬੈਠ ਕੇ ਲੈਣ ਦੇਣ ਦੀਆਂ ਸ਼ਰਤਾਂ ਤਹਿ ਹੋਣ ਲੱਗੀਆਂ ਤਾਂ ਪਿਉ ਨੇ ਮੁੰਡੇ ਨੂੰ ਚਾਰ ਕੁ ਸਿਆੜ ਆਉਂਦੇ ਹੋਣ ਕਰਕੇ ਤੱਕੜ 'ਚ ਵੱਡਾ ਵੱਟਾ ਰੱਖਦਿਆਂ ਮੂੰਹੋਂ ਮੂੰਹੀ ਕਹਿ ਦਿੱਤਾ ਬਈ ਗੱਡੀ ਦੇਣੀ ਤਾਂ ਬਣਦੀ ਈ ਐੈ । ਅਤੇ ਉਸ ਨੇ ਮਾਸੜਾਂ ਫੁੱਫੜਾ ਤੇ ਜਵਾਈਆਂ ਭਾਈਆਂ ਦੀਆਂ ਉਂਗਲਾਂ ਵਿੱਚ ਛਾਪਾਂ ਫਸਾਉਣ ਲਈ ਤਹਿ ਜੇਹੀ ਮਾਰ ਕੇ ਲੰਮੀ ਲਿਸਟ ਫੜਾ ਦਿੱਤੀ ।ਤੇ ਨਾਲ ਲਗਦਾ ਕੁੜੀ ਵਾਲਿਆਂ ਦੇ ਕੰਨੀਂ ਇਹ ਵੀ ਕੱਢ ਦਿੱਤਾ ਬਈ ਪਹਿਲਾ ਵਿਆਹ ਹੈ ਤੇ ਕੱਲਾ ਕੱਲਾ ਮੁੰਡਾ ; ਪਰੋਗਰਾਮ ਸਜ ਧਜ ਵਾਲਾ ਪੂਰਾ ਟੌਅਰੀ ਹੋਵੇ ਸ਼ਰੀਕੇ 'ਚ ਠੁੱਕ ਬੱਝਣੀ ਚਾਹੀਦੀ ਐ।ਖਾਣ ਪੀਣ ਵਿੱਚ ਕੱਚ ਨਾ ਰਹੇ ਢੰਗ ਦੀ ਦਾਰੂ ਰਖਣੀ ਐਂਵੇ ਰਾਇਲ ਸਟੈਗ ਜੇਹੀ ਨਾ ਧੱਕ ਦੇਣੀ।
Gajjanwala Sukhminder
Research Scholar
About Gajjanwala Sukhminder:
ਇਕ ਸਾਹਿਤਕ ਹਸਤਾਖਰ...
ਗੱਜਣਵਾਲਾ ਸੁਖਮਿੰਦਰ ਦੀ ਸਾਹਿਤਿਕ ਕਲਮ ਦਾ ਆਗਾਜ਼ ਦਿੱਲੀ 'ਚ ਬੈਂਕ ਦੀ ਨੌਕਰੀ ਕਰਦਿਆਂ ਪੰਜਾਬੀ ਕਹਾਣੀਆਂ ਨਾਲ ਹੋਇਆ। ਨਾਮਵਰ ਰਸਾਲਿਆਂ 'ਚ ਛਪਦੇ ਛਪਦੇ 1995 ਵਿੱਚ "ਰਿਸ਼ਤਿਆਂ ਦੀ ਮਹਿਕ" ਕਹਾਣੀਆ ਦੀ ਕਿਤਾਬ ਪਾਠਕਾਂ ਦੇ ਨਜ਼ਰ ਹੋਈ। ਚੰਡੀਗੜ੍ਹ ਆਉਣ ਤੇ ਪੰਜਾਬੀ ਟ੍ਰਿਬਿਊਨ 'ਚ ਪਿੰਡ ਸਭਿਆਚਾਰ ਨਾਲ ਲਬਰੇਜ਼ ਬਹੁਤ ਹੀ ਮਕਬੂਲ ਕਾਲਮ "ਖੇਤਾਂ ਦੇ ਨਾਲ ਨਾਲ" ਕੋਈ ਬਾਰਾਂ ਸਾਲ ਦੇ ਕਰੀਬ ਨਿਰੰਤਰ, ਉਤਮ ਖੇਤੀ ਪੰਨੇ ਦਾ ਸ਼ਿੰਗਾਰ ਬਣਿਆ ਜਿਸ ਨੇ ਗੱਜਣਵਾਲਾ ਸੁਖਮਿੰਦਰ ਦੀ ਸਾਹਿਤਿਕ ਸਫ਼ਾਂ ਤੇ ਪੇਂਡੂ ਪਾਠਕ ਵਰਗ ਵਿੱਚ ਬਾਖੂਬ ਪਹਿਚਾਣ ਬਣਾਈ। ਇਸ ਦੇ ਨਾਲ ਨਾਲ ਟਰੰਟੋ ਕਨੇਡਾ ਵਿੱਚ ਬਿਨਾ ਕਿਸੇ ਖੇਦ ਦੇ ਪੰਜਾਬੀ ਪੇਪਰ 'ਅਵਾਜ਼' ਵਿੱਚ " ਬੋਹੜਾਂ ਦੀਆਂ ਛਾਂਵਾਂ ਥੱਲੇ' ਹਫਤਾਵਾਰੀ ਫੀਚਰ ਪਿੰਡਾਂ ਦੀਆਂ ਗੱਲਾਂ ਕਰਦਾ ਰਿਹਾ। ਪੰਜਾਬੀ ਟ੍ਰਿਬਿਊਨ ਤੋਂ ਬਾਅਦ ਹੁਣ ਇਹ ਸਿਲਸਿਲਾ ਪਿਛਲੇ ਦੋ ਸਾਲਾਂ ਤੋਂ ਪੰਜਾਬ ਦੇ ਸਿਰਮੌਰ 'ਅਜੀਤ' ਅਖ਼ਬਾਰ ਵਿੱਚ "ਖੇਤਾਂ ਦੀ ਖੁਸ਼ਬੂ" ਕਾਲਮ ਹੇਠ ਪਾਠਕਾਂ ਦੇ ਦਰਬਾਰ ਵਿੱਚ ਵੀਰਵਾਰ ਦੇ ਦਿਨ ਜਾਰੀ ਹੈ। ਬੈਂਕ ਰਿਟਾਇਰਮੈਂਟ ਤੋਂ ਬਾਅਦ ਗੱਜਣਵਾਲਾ ਸੁਖਮਿੰਦਰ ਅੱਜ-ਕਲ "ਰਿਸਰਚ ਸਕਾਲਰ" ਵੱਜੋ ਚੰਡੀਗੜ੍ਹ 'ਚ ਗੁਰੁ ਇਤਿਹਾਸ ਤੇ ਕੰਮ ਕਰ ਰਿਹਾ ਹੈ । ਸਾਹਿਤਿਕ ਨਿਰੰਤਰਤਾ ਦੇ ਨਾਲ ਨਾਲ ਮਈ 2011 ਦੀ ਆਸਟ੍ਰੇਲੀਅਨ ਫੇਰੀ ਤੋਂ ਗੱਜਣਵਾਲਾ ਦੀਆਂ "ਹਰਮਨ ਰੇਡੀਓ" ਸਾਂਝਾਂ ਪੈ ਗਈਆਂ ਜੋ ਬਾਹਰ ਦੁਰ ਦੁਰੇਡੇ ਵਸਦੇ ਪੰਜਾਬੀਆਂ ਦੇ ਸਕੂਨ ਲਈ ਉੱਨਾਂ ਦੇ ਵਸਦੇ ਰਸਦੇ ਬਾਘੀਆਂ ਪਾਉਂਦੇ ਪਿੰਡਾਂ ਚੋਂ ਹਰ ਹਫਤੇ "ਪਿੰਡ ਦੀ ਗੱਲ" ਉਨਵਾਨ ਹੇਠ ਕੋਈ ਨਵਾਂ ਮਸਾਲਾ ਲੈ ਕੇ ਮੁਖ਼ਾਤਬ ਹੁੰਦਾ ਹੈ।
Rishi Gulati
Mintu Brar
Gagan Hans
Gajjanwala Sukhminder
Amrik Singh Phalora
Dr. Paramvir Singh


