ਅੱਜ ਦੀ ਗੱਲ ਇਸੇ ਸੰਧਰਭ ਵਿੱਚ ਅੰਕਤ ਹੈ ਤੇ ਜਿਸ ਦਾ ਸਿਰਲੇਖ ਹੈ
ਮੁੰਡੇ ਜੰਮਦੇ ਵੀ ਵੇਖੇ, ਪੰਜੀਰੀਆਂ ਲਿਆਉਂਦੇ ਵੀ ਵੇਖੇ..
ਚਾਹੇ ਡਾਕਟਰ ਨੇ ਮੁੰਡਾ ਹੋਣ ਦੀ ਹਾਂ-ਪੱਖੀ ਰਿਪੋਰਟ ਦੇ ਦਿੱਤੀ ਸੀ ਪਰ ਮਾਝੇ ਵਾਲੇ ਬਲੌਰ ਸਿੰਹੁ (ਫਰਜ਼ੀ ਨਾਂ) ਨੂੰ ਅਜੇ ਵੀ ਬੜਾ ਧੁੜਕੂ ਸੀ ਕਿ ਨੇ-ਜਾਣੇ ਜੇ ਇਸ ਵਾਰ ਵੀ ਉਸ ਦੇ ਕੱਲੇ-ਕਹਿਰੇ ਮੁੰਡੇ ਦੇ ਘਰ ਚੌਥੀ ਵਾਰ ਵੀ ਕੁੜੀ ਹੋ ਗਈ ਤਾਂ ਸਾਰੀ ਕਹਾਣੀ ਹੀ ਖਤਮ ਹੋ ਜਾਏਗੀ। ਨਾ ਐਧਰ ਜੋਗੇ ਨਾ ਔਧਰ ਘਰ ਦੇ ਭਾਂਡੇ ਈ ਮੂਧੇ ਵੱਜ ਜਾਣਗੇ॥
ਓੜਕ ਨੂੰ ਭਾਗਾਂ ਵਾਲਾ ਦਿਨ ਆ ਹੀ ਗਿਆ ।ਨਰਸਿੰਗ ਹੋਮ ਵਿੱਚ ਮੁੰਡੇ ਨੇ ਪਹਿਲੀ ਚੀਕ ਮਾਰੀ ਤਾਂ ਸਾਰਿਆਂ ਦੀਆਂ ਗੱਲ੍ਹਾਂ ਤੇ ਲਾਲੀ ਟੱਪਣ ਲੱਗੀ ਵਰਾਛਾਂ ਖਿਲ ਗਈਆਂ ॥ਪੇਕੀ ਸਹੁਰੀਂ ਤਾਰਾਂ ਖੜਕ ਗਈਆਂ । ਅਗਲੀਆਂ ਪਿਛਲੀਆਂ ਸਾਰੀਆਂ ਚਿੰਤਾਵਾਂ ਖਤਮ; ਸਾਰਿਆ ਦੇ ਮਨਾਂ 'ਚ ਠੰਡਾਂ ਪੈ ਗਈਆਂ॥ ਦਾਦੇ ਬਲੌਰ ਸਿਹੂੰੰ ਨੂੰ ਐਂ ਲੱਗਿਆ ਜਾਣੋ ਜਿਵੇਂ ਹੁਣ ਹੀ ਜਿਉਣ ਵਾਲਿਆਂ 'ਚ ਹੋਏ ਆਂ ; ਜਾਣੋ ਚਿਰਾਂ ਦਾ ਭਿੜਿਆ ਕੋਈ ਸੰਦਲੀ ਦਰਵਾਜ਼ਾ ਹੁਣ ਈ ਖੁੱਲਿਆ ॥
ਹਸਪਤਾਲੋਂ ਪੰਜ ਕੁ ਦਿਨਾਂ ਪਿਛੌਂ ਜੱਚਾ ਬੱਚਾ ਨੂੰ ਛੁੱਟੀ ਮਿਲ ਗਈ ਤਾਂ ਨੂੰਹ ਜੁਆਕ ਨੂੰ ਲੈਕੇ ਮਾਪੀਂ ਚਲੀ ਗਈ।ਮੋਠੂ ਮਲੰਗਾ ! ਲੋਕ ਤਾਂ ਇੱਕੀਂ ਦਿਨੀਂ ਪਿੱਛੌ ਜਾਂ ਸਵਾ ਮਹੀਨੇ ਤੇ ਪੰਜੀਰੀ ਦੇਣ ਜਾਂਦੇ ਹਨ ।ਪਰ ਇਨਾਂ ਨੂੰ ਟਿਕਾ ਹੀ ਨਾ ਆਵੇ ਖੁਸ਼ੀਆਂ ਟਿਕਣ ਨਾ ਦੇਣ ਬਹਾਨਾ ਭਾਲਣ ਕਦੋਂ ਜਾਈਏ ਤੇ ਮੁੰਡੇ ਦਾ ਮੂੰਹ ਵੇਖੀਏ ।ਐਸੀ ਅਚਵੀ ਲੱਗੀ ਇਹ ਰਹਿ ਨਾ ਸਕੇ ਤੇ ਗਿਆਰਵੇਂ ਦਿਨ ਤੇ ਹੀ ਜਾ ਵੱਜੇ ।ਨਵੀਂ ਖਾਸ ਗੱਲ ਤੇ ਦੁਨaਾਂ ਤੋਂ ਹਟਕੇ ਇਹ ਗੱਲ ਹੋਈ ਕਿ ਪੰਜੀਰੀ ਦੇਣ ਵੇਲੇ ਆਮ ਤਾਂ ਘਰ ਦੇ ਦੋ ਚਾਰ ਜਾਣੇ ਹੀ ਜਾਂਦੇ ਹੁੰਦੇ ਹਨ ਪਰ ਇਥੇ ਕਿਉਂਕੇ ਚਾਉ ਬੜਾ ਘਨੇਰਾ ਸੀ ਪੰਜੀਰੀ ਦੇਣ ਲਈ ਦਸ ਨਹੀਂ ਵੀਹ ਨਹੀਂ ਵੱਡੇ ਭਾਰੀ ਸਾਰੇ ਲਾਮ ਲਸ਼ਕਰ ਸਹਿਤ ਅੱਸੀਆਂ ਤੇ ਦੋ ਜਾਣੀਦਾ ਬਿਆਸੀ ਜਣੇ ਸੱਜ ਧੱਜ ਕੇ ਜੀਪਾਂ ਭਰ ਕੇ ਪਹੁੰਚੇ ।ਏਥੇ ਹੀ ਬੱਸ ਨਹੀਂ… ਨੱਚਣ ਟੱੱਪਣ ਗੌਣ ਵਜਾਉਣ ਵਾਲੀ ਸਭਿਆਚਾਰ ਪਾਰਟੀ ਵੀ ਨਾਲ ਹੀ ਲੈ ਕੇ ਗਏ।ਘਰ ਮੂਹਰੇ ਬਲੇਰੋ ਇੰਡੀਕਾਵਾਂ ਐਂ ਖੜੀਆਂ ਦਿਸਣ ਜਿਵੇਂ ਮੁਰਿੰਡੇ ਵਾਲੀ ਸੜਕ ਤੇ ਜਾਮ ਲੱਗਾ ਹੁੰਦਾ।ਮੂਵੀ ਬਣਾਉਣ ਵਾਲਿਆਂ ਦੀ ਵੱਖਰੀ ਗੱਡੀ aੱਗੋਂ ਪਿਛੌਂ ਮੁਵੀ ਬਣਾਉਣ ਲਈ। ਪਹੁੰਚਣ ਸਾਰ ਗੱਡੀ ਦੀ ਡਿੱਗੀ ਖੋਲ੍ਹੀ ਗਈ । ਲਾਗੀ (ਨਾਈ ) ਨੇ ਦੋਹਾਂ ਹੱਥਾਂ ਨਾਲ ਡਿੱੱਗੀ ਚੋਂ ਪੰਜੀਰੀ ਵਾਲੀ ਸਟੀਲ ਦੀ ਬਲਟੋਈ ( ਗਾਗਰ) ਬੜੀ ਸੰਭਾਲ ਕੇ ਅਂੈ ਕੱਢੀ ਜਿਵੇਂ ਵਰੀ ਦਾ ਟਰੰਕ ਕੱਢ ਰਿਹਾ ਹੁੰਦਾ ।ਫਿਰ ਲਾਗੀ ਦੇ ਸਿਰ ਤੇ ਗਾਗਰ ;ਪਿਛੇ ਪਿਛੇ ਭੁਆ ਫੁੱਫੀਆਂ । ਮੂਵੀਆਂ ਵਾਲੇ ਪਿਛਲ-ਖੁਰੀ ਅੱਗੇ ਅੱਗੇ ਤੁਰਦੇ ਐਂ ਫਿਲਮ ਬਣਾਉਂਦੇ ਜਾ ਰਹੇ ਸੀ ਜਿਵੇਂ ਡੋਲੀ ਵਾਲੀ ਕਾਰ ਚੋਂ ਉਤਾਰ ਕੇ ਵਿਆਦੜ ਨੂੰ ਘਰ ਅੰਦਰ ਪ੍ਰਵੇਸ਼ ਕਰਾਇਆ ਜਾ ਰਿਹਾ ਹੁੰਦਾ ।ਲਾਗੀ ਨੇ ਪੰਜੀਰੀ ਵਾਲੀ ਗਾਗਰ ਜਿਸ ਦੇ ਗਲੇ ਤੇ ਲਾਲ ਲੀੜਾ ਤੇ ਗਲ ਚ' ਖੱਮਣੀ ਬੰਨੀ੍ਹ ਸੀ ਇਕ ਸ਼ਿੰਗਾਰੇ ਹੋਏ ਮੇਜ਼ ਤੇ ਸਹਿਜ ਭਾਅ ਟਿਕਾ ਦਿੱਤੀ ।ਗਾਗਰ ਦੇ ਆਲੇ ਦੁਆਲੇ ਸਾਰੇ ਨੇੜਲੇ ਸਬੰਧੀਆਂ ਨੂੰ ਖੜੇ ਕਰਕੇ ਫਿਰ ਐਂ ਫੋਟੋ ਲਏ ਗਏ ਜਿਵੇਂ ਪੱਚੀਵੀਂ ਮੈਰਜ਼ ਐਨਵਰਸਰੀ ਤੇ ਕੇਕ ਕੱਟੀ ਦਾ ਹੁੰਦਾ ।
ਸਾਰਾ ਕੁਝ ਮਿਥਿਆ ਉਲੀਕਿਆ ਹੋਣ ਕਰਕੇ ਕੁੜੀ ਦੇ ਪੇਕਿਆਂ ਨੂੰ ਮਾੜੇ ਵਿਆਹ ਜਿੰਨ੍ਹਾ ਪ੍ਰਬੰਧ ਕੀਤਾ ਹੋਇਆ ਸੀ । ਹਲਵਾਈੇ ਕੜਾਹੀਆਂ 'ਚ ਕੜਛ ਮਾਰੀ ਜਾ ਰਹੇ ਸਨ ਣ ;ਂ ਪਨੀਰ ਪਕੌੜਿਆਂ ਤੋਂ ਲੈਕੇ ਲੈਗ ਚੈਸਟਾਂ ਦਾ ਸਾਰਾ ਸਮਾਨ ਉਬਾਲੇ ਖਾ ਰਿਹਾ ਸੀ । ਬਿਆਸੀ ਜਣੇ ਇਹ ਤੇ ਏਨੇ ਕੁ ਹੋਰ ਪਿੰਡ ਦੇ ਸਕੇ ਸਹੋਦਰੇ ਹੋਣ ਕਰਕੇ ਜਾਣੋ ਮਾੜੇ ਵਿਆਹ ਵਰਗਾ ਹੀ ਸਮਾਗਮ ਲੱਗਦਾ ਸੀ
ਸ਼ੁਰੂ ਵਿੱਚ ਜਦ ਸਾਰੇ ਠੰਡਾ ਤੱਤਾ ਪੀ ਕੇ ਵੇਹਲੇ ਹੋ ਗਏ ਤਾਂ ਅਗਲਾ ਸ਼ਾਹੀ ਰੰਗਾਰੰਗ ਪਰੋਗਰਾਮ ਸ਼ੁਰੂ ਹੋ ਗਿਆ। ਘਰ ਦੇ ਮੂਹਰੇ ਪਸ਼ੂਆਂ ਵਾਲੇ ਵਾੜੇ (ਹਵੇਲੀ) ,ਚ ਟੈਂਟ ਕਨਾਤਾਂ; ਕੁਰਸੀਆਂ ਲੱਗ ਚੁੱਕੀਆਂ ਸਨ ।ਸਭਿਆਚਾਰ ਗਰੁੱਪ ਵਾਲਿਆਂ ਨੇ ਹੇਠ ਉਤੇ ਸਪੀਕਰ ਰੱਖ ਕੇ ਆਪਣੀ ਸਟੇਜ ਸਜਾ ਲਈ ਸੀ । ਪੰਜਾਬੀ ਸਭਿਆਚਾਰ ਦੇ ਪ੍ਰਤੀਕ ਚਰਖੇ ਛੱਜ ਟੰਗ ਦਿੱਤੇ ਗਏ ।ਜਿਵੇਂ ਹੀ ਬੈਠਕ 'ਚ ਬਣਾਏ ਦਾਰੂ ਸੈਲ ਨੂੰ ਹਰੀ ਝੰਡੀ ਦੇ ਦਿੱਤੀ ਗਈ।ਤਾਂ ਬਹਿਰਿਆਂ ਨੇ ਵੀ ਮੀਟ ਮੁਰਗਿਆ ਵਾਲੀਆਂ ਡੂੰਗੇ ਚੁੱਕ ਲਏ।
ਜਿਉਂ ਹੀ ਸਵਿੱਚ ਛੱਡੀ ਸਪੀਕਰ ਦੰਗੜ ਦੈ ਦੰਗੜ ਦੈ ਵੱਜਣ ਲੱਗੇ ਤੇ ਸਾਜਾਂ ਦਾ ਸ਼ੋਰ ਸੱਤਵੇਂ ਅਸਮਾਨ 'ਚ ਜਾ ਚੜਿਆਾ ਤਾਂ ਨਾ ਸੱਦੇ ਹੋਏ ਲੋਕ ਵੀ ਸੁਣ ਸੁਣਾ ਕੇ ਉਥੇ ਆ ਗਏ ; ਇਕੱਠ ਕੀ ਭਰਵਾਂ ਇਕੱਠ ਹੋ ਗਿਆ । ਅਨਾਉਂਸਰ ਹੱਥ 'ਚ ਮਾਈਕ ਫੜ ਕੇ ਬੋਲਿਆ- ਮਾਂ ਬੋਲੀ ਦੀ ਸੇਵਾ ਵਿੱਚ ਸਮਰਪਤ ਤੁਹਾਡਾ ਆਪਣਾ ਸਭਿਆਚਰਕ ਗਰੁੱਪ । ਬੇਨਤੀ ਹੱਥ ਬੰਨ੍ਹ ਜੋਦੜੀ ; ਸਾਰੇ ਅਰਾਮ ਨਾਲ ਆਪੋ ਆਪਣੀਆਂ ਥਾਂਵਾ ਤੇ ਬੈਠ ਜਾਵੋ ।ਸੁਣੋ ਤੇ ਟਿਕ ਕੇ ਅਨੰਦ ਮਾਣੋ ।ਬੱਸ ਫੇਰ ਕੀ ਸੀ ਉਨ੍ਹਾਂ ਮਾਰੀਦਾ ਇਕ ਧਾਰਮਿਕ ਜੇਹਾ ਗੀਤ ਗਾਇਆ ਸੀ ਕੇ ਪਿਛੌਂ ਮਹੌਲ ਯਕਦਮ ਅਸਲ ਰੰਗ ਵਿੱਚ ਆ ਗਿਆ । ਨੱਚਣਵਾਲੀਆਂ ਆਪਣੀ ਅਸਲੀ ਰਿਦਮ ਵਿੱਚ ਆ ਗਈਆਂ । ਦਾਰੂ ਉਡਣ ਲੱਗੀ । ਦੋ ਕੁ ਗੀਤ ਵੱਜ ਜਾਣ ਤੇ ਜਦ ਢੁਕਵਾਂ ਰਿਸਪੌਂਸ ਨਾ ਮਿਲਿਆ ਗੱਲ ਜੇਹੀ ਬਣਦੀ ਨਾ ਦਿਸੀ ਤਾਂ ਗਰੁੱਪ ਵਾਲਿਆਂ ਨੂੰ ਲੱਗਿਆਂ ਸਰੋਤਿਆਂ ਦਾ ਖੂਨ ਪੂਰੀ ਤਰਾਂ ਖੌਲਿਆ ਨਹੀਂ ਹੈ। ਉਨ੍ਹਾਂ ਫਿਰ ਇਕ ਸਿਰੇ ਦਾ ਕਰਾਰਾ ਜੇਹਾ ਗੀਤ ਸਰੋਤਿਆ ਦੇ ਵੇਹੜੇ 'ਚ ਸੁੱਟਿਆ ਬੱਸ ਗੀਤ ਦੀ ਬੀਟ ਹੀ ਐਸੀ ਸੀ ਕੇ ਮੰਡੀਰ ਦੇ ਜਾਣੋ ਨਟ ਬੋਲਟ ਹੀ ਖੁੱਲ ਗਏ ਤੇ ਸਾਰਾ ਯੂਥ ਨੱਚਜ਼ ਵਾਲੇ ਪਟੜੇ ਜੇਹੇ ਤੇ ਆ ਚੜਿਆ ।ਦਾਰੂ ਨੇ ਰੰਗ ਦਿਖਾਂਉਂਦੇ ਹੋਰੇ ਦਰਸ਼ਕਾਂ ਦੇ ਅੱਖਾਂ ਦੇ ਜਾਲੇ ਜੇਹੇ ਲਾਹੁਣੇ ਸ਼ੁਰੂ ਕਰ ਦਿਤੇ ।ਤੇ ਖੀਸਿਆਂ (ਗੀਜਿਆਂ) ਚੋਂ ਪੈਸੇ ਬਾਹਰ ਆਉਣ ਲੱਗੇ ।ਕੋਈ ਸੁਣ ਰਿਹਾ ਸੀ ਕੋਈ ਵੇਖ ਰਿਹਾ ਸੀ ।ਵੇਂਹਦੇ ਵੇਂਹਦੇ ਹੀ ਕਨਾਤਾਂ ਅੰਦਰਲਾ ਮੌਸਮ ਖਿਲ ਗਿਆ ।ਦੋ ਕੁ ਹੋਰ ਚੱਕਵੇਂ ਜੇਹੇ ਗੀਤ ਵੱਜੇ ਤਾਂ ਸਾਰਾ ਮੇਲਾ ਇਕ ਮਦੁਰਾ ਤੇ ਦੂਜਾ ਨਾਚੀਆਂ ਦੇ ਨਾਚਾਂ ਦੇ ਰੰਗ ਵਿੱਚ ਰੰਗਿਆ ਗਿਆ ।ਮੋਠੂ ਮਲੰਗਾ ! ਅਖੌਤੀ ਸਭਿਅਚਾਰ ਗਰੁਪ ਦੀਆਂ ਨੱਚਣ ਵਾਲੀਆਂ ਦਾ ਜਿਵੇਂ ਜਿਵੇਂ ਲੱਚਰਪੁਣਾ ਵਧਦਾ ਗਿਆ ਤੇ ਦਾਰੂ ਅੰਦਰ ਪ੍ਰਵੇਸ਼ ਕਰਦੀ ਗਈ ਤਾਂ ਓੜਕ ਨੂੰ ਜਿਵੇਂ ਆਹਦੇ ਆਂਹਦੇ-ਨਾ ਪੀਆ ਕਰ ਡੁੱਬ ਜਾਣਿਆ ਦਾਰੂ ਤੇਰੀ ਮਾੜੀ- ਭਾਣਾ ਵਾਪਰ ਗਿਆ । ਸਾਰਿਆਂ ਨੇ ਦਾਦੇ ਬਲੌਰ ਸਿੰਹੁ ਨੂੰ ਚੱਲਣ ਵੇਲੇ ਸੁਚੇਤ ਕਰਦੇ ਹੋਏ ਬਹੁਤ ਵਰਜਿਆ ਸੀ ਬਈ ਬਲੌਰ ਸਿੰਹਾਂ ਆਪਾਂ ਲਾਟੂ ਗੌਂਡਰ (ਫਰਜ਼ੀ ਨਾਂ) ਨੂੰ ਨਾਲ ਨਾ ਲਿਜਾਈਏ ।ਇਸ ਦੀ ਪੀਣੀ ਬਹੁਤ ਮਾੜੀ ਹੈ ।ਪੀਤੀ 'ਚ ਇਹ ਘਤਿਤ ਕਰਨੋ ਨਹੀਂ ਰਹਿੰਦਾ । ਉਹੋ ਹੀ ਗੱਲ ਹੋਈ ਉਹ ਡੂਮਣਿਆ ਦੇ ਛੱਤੇ ਨੂੰ ਛੇੜ ਬੈਠਾ ਸੀ ਭਾਵ ਲਾਟੂ ਗੌਂਡਰ ਨੇ ਮੇਲ 'ਚ ਕਿਸੇ ਨਾਲ ਕੋਝੀ ਹਰਕਤ ਕਰਕੇ ਛਿੱਤਰ ਖਾਣ ਦਾ ਥਾਂ ਬਣਾ ਹੀ ਲਿਆ।
ਬੱਸ ਫਿਰ ਕੀ ਸੀ ਪਿੰਡ ਵਾਲੇ ਤਹਿਸ਼ 'ਚ ਆ ਗਏ । ਉਨਾਂ ਗਲਾਸ ਜੇਹੇ ਉਥੇ ਹੀ ਛੱਡ ਕੇ ਜੋ ਵੱਡੇ ਵੱਡੇ ਸਪੀਕਰ ਬਕਸੇ ਜੇਹੇ ਸਨ ਓਪਨ ਕਬੱਡੀ ਦੇ ਰੇਡਰਾਂ ਵਾਂਗ ਭੁਆ ਕੇ ਗਲੀ 'ਚ ਮਾਰੇ । ਬੱਸ ਫੇਰ ਕੀ ਲਾ ਲਾ ਹੋ ਗਈ ਖਾੜਾ ਗਿਆ ਹੱਲ ਸੀ ।ਗਾਉਣ ਵਜਾਉਣ ਵਾਲੇ ਛਾਲੀਂ ਹੋ ਗਏ ; ਕਨਾਤ ਤੰਬੂ ਵੈਰਾਨ ।ਖਰੂਦ ਪਿਆ ਵੇਖ ਪਿਛਲੇ ਪਾਸੇ ਬੰਨ੍ਹੇ ਪਸ਼ੂ ਡਰ ਗਏ ।ਇਕ ਵੱਛੇ ਨੇ ਕਿੱਲਾ ਪਟਾ ਲਿਆ ਤੇ ਖੜੀ ਮਰੂਤੀ ਦੇ ਉਤੋਂ ਦੀ ਛੂਕ ਪਾਉਂਦਾ ਐਂ ਲੰਘਿਆਂ ਜਿਵੇਂ ਪੰਤਾਲੀ ਦੇ ਕੋਨ ਤੇ ਆਤਸ਼ ਬਾਜ਼ੀ ਜਾ ਰਹੀ ਹੁੰਦੀ ।ਕਿਸੇ ਦੇ ਚਿੱਤ ਨ ਚੇਤੇ ਬਈ ਐਂ ਵੀ ਹੋ ਜਾਣਾ ਸੀ ।ਬੇ ਹਿਸਾਬੀ ਜੇਹੀ ਵਰਤਾਈ ਦਾਰੂ ਸਿਰ ਚੜ੍ਹ ਕੇ ਬੋਲ ਚੁੱਕੀ ਸੀ; ਕਿਸੇ ਦੀ ਪੱਗ ਲਹਿ ਗਈ ਸੀ ਕਿਸੇ ਦੀ ਜੁੱਤੀ ਰਹਿ ਗਈ ਸੀ। ਜਿਵੇਂ ਆਹਦੇ –ਡਾਂਗਾਂ ਖੜਕ ਪਈਆਂ ਭੱਜ ਗੇ ਜੁੰਡੀ ਦੇ ਯਾਰ ਸਾਰੇ- ਹਰੇਕ ਨੂੰ ਉਥੋਂ ਖਿਸਕਣ ਦੀ ਬਣ ਗਈ ।ਬੱਸ ਪਲਾਂ 'ਚ ਜਲਜਲਾ ਜੇਹਾ ਐਸਾ ਆਇਆ ਸਾਰੀ ਟਿੰਡ ਫਹੁੜੀ ਖਿੰਡ ਪੁੰਡ ਗਈ । ਸਭਿਆਚਾਰ ਵਾਲੇ ਚਰਖੇ ਚਾਟੀਆਂ ਸਟੇਜ 'ਤੇ ਹੀ ਛੱਡ ਕੇ ਕੰਨ ਲਵੇਟ ਕੇ ਪਿਛਾਂਹ ਦੀ ਪਿਛਾਂਹ ਨਿਕਲ ਕੇ ਵੱਡੇ ਬਾਰ ਥਾਣੀ ਆਵਦੇ ਚਾਦਰੇ ਜੇਹੇ ਸੰਭਾਲਦੇ ਤਿੱਤਰ ਹੋ ਗਏ ।ਗੱਲ ਕੀ ਲਾਟੂ ਗੌਂਡਰ ਚਿਪਿਆ ਗਿਆ ਸੱਟਾਂ ਖਾ ਗਿਆ ਉਸ ਦਾ ਮੂੰਹ ਦਾਗੀ ਅੰਬ ਵਰਗਾ ਹੋ ਗਿਆ ।ਉਹ ਸੇਂਵੀਆਂ 'ਚ ਲੂਣ ਪਾ ਗਿਆ ਸੀ । ਪੰਜੀਰੀ ਫੰਕਸ਼ਨ ਨੂੰ ਬੇਸੁਆਦਾ ਜਾਣੋ ਤੜਕੀ ਦਾਲ 'ਚ ਰੇਤਾ ਪਾ ਕੇ ਕਿਰਕਰਾ ਬਣਾ ਗਿਆ ਸੀ।
ਤਾਂ ਉਸ ਵੇਲੇ ਪਿੰਡ ਦਾ ਇਕ ਸਾਊ ਜੇਹਾ ਬੰਦਾ ਜੋ ਮਹਿਮਾਨ ਵਜੋਂ ਆਇਆ ਸੀ ਉਹ ਆਪਣੀ ਪੱਗ ਦਾ ਲੜ ਜੇਹਾ ਠੀਕ ਕਰਦਾ ਹੋਇਆ ਗਲੀ ਵਿੱਚ ਦੀ ਬੁੜ ਬੁੜ ਕਰਦਾ ਆਖਦਾ ਜਾ ਰਿਹਾ ਸੀ - ਕਿੰਨੇ ਦਿਨਾਂ ਦੀ ਲਾਈ ਸੀ ਪੰਜੀਰੀ ਫੰਕਸ਼ਨ ਹੋਣਾ; ਪੰਜੀਰੀ ਫੰਕਸ਼ਨ ਹੋਣਾ ;ਲੈ ਲੋ ਨਜ਼ਾਰੇ ਪੰਜੀਰੀ ਫੰਕਸ਼ਨ ਦੇ ।ਮਹਿੰਗਾਈ ਨੇ ਲੋਕਾਂ ਦੀ ਜੀਭ ਬਾਹਰ ਕੱਢ ਛੱਡੀ ਆ ਪਹਿਲਾਂ ਵਾਲੇ ਰੀਤ ਰਿਵਾਜ ਅੜਾਟ ਕੱਢੀ ਜਾਂਦੇ ਆ ; ਇਨ੍ਹਾਂ ਨੇ ਨਵਾਂ ਈ ਪੰਜੀਰੀ ਡਰਾਮਾ ਲਿਆ ਘਸੋੜਿਆ।ਮੁੰਡੇ ਜੰਮਦੇ ਵੀ ਵੇਖੇ ਪੰਜੀਰੀਆਂ ਲਿਆਉਂਦੇ ਵੀ ਵੇਖੇ ਪਰ ਆਹ ਚੋਂਚਲੇ ਕਦੀ ਨਹੀਂ ਸੀ ਵੇਖੇ।ਲੋਕਾਂ ਵਾਲੀ ਵੀ ਹੱਦ ਈ ਹੋ ਗੀ !
ਰਿਸਰਚ ਸਕਾਲਰ ਚੰਡੀਗੜ੍ਹ
About us
Terms
Audio Features
ਪੰਜੀਰੀ ਫੰਕਸ਼ਨ
Terms
Audio Features
ਪੰਜੀਰੀ ਫੰਕਸ਼ਨ
ਅੱਜ ਮਹਿੰਗਾਈ ਦੇ ਦੌਰ ਵਿੱਚ ਦੁਨੀਆਂ ਨੂੰ ਹਰ ਵੇਲੇ ਇਹ ਡਰ ਜੇਹਾ ਲੱਗਿਆਂ ਰਹਿੰਦਾ ਕਿਧਰੇ ਕੋਈ ਨਵਾਂ ਖਰਚਾ ਹੀ ਨਾ ਆ ਪਵੇ ।ਪਰ ਕਈ ਫੋਕੀਆਂ ਵਡਿਆਈਆਂ ਤੇ ਫਲੂਲੀਆਂ ਦੇ ਮਾਰੇ ਐਸੇ ਲੋਕ ਵੀ ਹੁੰਦੇ ਜੋ ਸਹਜ ਸਾਦਗੀ ਵਿੱਚ ਨਾ ਰਹਿ ਕੇ ਫਜੂਲ 'ਚ ਪੈਸਾ ਉਡਾ ਦੇਣਾ ਆਪਣੀ ਸ਼ੇਖੀ ਸਮਝਦੇ ਹਨ ।ਤੇ ਫਿਰ ਕਦੇ ਕਦੇ ਉਨਾਂ ਦੇ ਚਾਂਬਲਪੁਣੇ ਦਾ ਜੋ ਹਸ਼ਰ ਹੁੰਦਾ ਉਹ ਵੇਖਣ ਵਾਲਾ ਤੇ ਸੁਣਨ ਵਾਲਾ ਹੁੰਦਾ ।
Rishi Gulati
Mintu Brar
Gagan Hans
Dalvir Halwarvi
Gajjanwala Sukhminder
Amrik Singh Phalora
Dr. Paramvir Singh



